ਅੱਜ ਪੰਜਾਬ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋਈ। ਸਭ ਤੋਂ ਵੱਧ ਬਾਰਸ਼ ਹਿਮਾਚਲ ਪ੍ਰਦੇਸ਼ ਵਿੱਚ ਹੋਈ। ਇੱਥੇ ਮਾਨਸੂਨ ਪ੍ਰਦੇਸ਼ ‘ਚ ਦਸਤਕ ਦੇ ਚੁੱਕਿਆ ਹੈ। ਇਸ ਨਾਲ ਚੰਗੀ ਬਾਰਸ਼ ਹੋ ਰਹੀ ਹੈ। ਇਸੇ ਤਰ੍ਹਾਂ ਅੱਜ ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਹੋਰ ਬਾਰਸ਼ ਹੋਏਗੀ।

ਹਿਮਾਚਲ ਤੋਂ ਆਈ ਰਿਪੋਰਟ ਮੁਤਾਬਕ ਅੱਜ ਸ਼ਿਮਲਾ ‘ਚ ਸਵੇਰੇ ਧੁੰਦ ਦੇਖਣ ਨੂੰ ਮਿਲੀ। ਇਸ ਕਰਕੇ ਪ੍ਰਸਾਸ਼ਨ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਬਾਰਸ਼ ਹੋ ਰਹੀ ਹੈ। ਸ਼ਿਮਲਾ ਧੁੰਦ ਤੇ ਹਨ੍ਹੇਰੇ ‘ਚ ਹੈ ਜਿਸ ਕਰਕੇ ਲੋਕਾਂ ਨੂੰ ਦਿਨ ‘ਚ ਹੀ ਲਾਈਟਾਂ ਆਨ ਕਰਨੀਆਂ ਪਈਆਂ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚਾਰ ਦਿਨ ਲਈ ਯੈਲੋ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਨਦੀਆਂ-ਨਾਲਿਆਂ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ। ਵਿਭਾਗ ਵੱਲੋਂ ਭਾਰੀ ਬਾਰਸ਼ ਹੋਣ ਦੀ ਉਮੀਦ ਜਤਾਈ ਗਈ ਹੈ।

ਬੀਤੇ 24 ਘੰਟਿਆਂ ‘ਚ ਕਈ ਖੇਤਰਾਂ ‘ਚ ਬਾਰਸ਼ ਹੋਈ ਹੈ ਤੇ ਕਸੌਲੀ ‘ਚ ਸਭ ਤੋਂ ਜ਼ਿਆਦਾ ਬਾਰਸ਼ ਰਿਕਾਰਡ ਕੀਤੀ ਗਈ ਹੈ। ਉਂਝ ਇਹ ਬਾਰਸ਼ ਫਸਲਾਂ ਲਈ ਸੰਜੀਵਨੀ ਬੂਟੀ ਜਿਹੀ ਹੈ।

ਬੀਤੇ ਦਿਨੀ ਪੰਜਾਬ ਦੇ ਉੱਤਰ-ਪੂਰਬੀ ਭਾਗਾਂ ਚ ਮੌਨਸੂਨ ਦਸਤਕ ਦੇ ਚੁੱਕਿਆ ਹੈ, ਪਰ ਬਰਸਾਤਾਂ ਚ ਕਮੀ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਰੜਕ ਰਹੀ ਹੈ,  ਪੰਜਾਬ ਦੇ ਕਈ ਹਿੱਸਿਆਂ ਵਿਚ ਮਾਨਸੂਨ ਦੇ ਛਰਾਟਿਆਂ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ। ਪਰ ਪੰਜਾਬ ਦੇ ਕਈ ਸ਼ਹਿਰਾ ਵਿਚ ਹਜੇ ਤਕ ਮਾਨਸੂਨ ਨੇ ਦਸਤਕ ਨਹੀਂ ਦਿਤੀ ਹੈ,

ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਖਿੱਤੇ ਵਿੱਚ ਆਮ ਤੌਰ ’ਤੇ ਮਾਨਸੂਨ ਦੀ ਆਮਦ 30 ਜੂਨ ਮੰਨੀ ਜਾਂਦੀ ਹੈ ਪਰ ਇਸ ਵਾਰ ਚਾਰ ਦਿਨ ਦੀ ਦੇਰੀ ਨਾਲ ਮੀਂਹ ਸ਼ੁਰੂ ਹੋਏ ਹਨ