ਲਗਭਗ ਪੂਰੇ ਦੇਸ਼ ਵਿੱਚ ਇਸ ਸਮੇ ਅੱਤ ਦੀ ਗਰਮੀ ਪੈ ਰਹੀ ਹੈ, ਲੋਕ ਗਰਮੀ ਤੋਂ ਰਾਹਤ ਲਈ ਮਾਨਸੂਨ ਦੀ ਉਡੀਕ ਕਰ ਰਹੇ ਹਨ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ 8 ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਿਹਾ ਹੈ। ਇਸ ਵਿਚਕਾਰ ਚੰਗੀ ਖ਼ਬਰ ਹੈ ਕਿ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਆਉਣ ਵਾਲੇ ਦਿਨਾਂ ਵਿੱਚ ਰਾਹਤ ਮਿਲ ਸਕਦੀ ਹੈ।

ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ ਦੋ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ।ਮੌਸਮ ਵਿਭਾਗ ਅਨੁਸਾਰ ਤਾਜਾ ਪੱਛਮੀਂ ਸਿਸਟਮ ਜੰਮੂ-ਕਸ਼ਮੀਰ ਤੇ ਪਹੁੰਚ ਚੁੱਕਾ ਹੈ, ਮਲੋਟ-ਬਠਿੰਡਾ-ਮਾਨਸਾ ਸਮੇਤ ਹੇਠਲੇ ਮਾਲਵੇ ਚ ਰਾਜਸਥਾਨੀ ਰੇਤ/ਖੱਖ ਪੁੱਜਦੀ ਹੋਈ ਕੱਲ੍ਹ ਸਵੇਰ ਤੱਕ ਮਾਲਵੇ ਦੇ ਅਨੇਕਾਂ ਖੇਤਰਾਂ ਚ ਪਸਰ ਜਾਵੇਗੀ।

ਹਾਲਾਂਕਿ ਅਗਲੇ 36 ਘੰਟਿਆਂ ਦੌਰਾਨ ਸੂਬੇ ਚ ਅਨੇਕਾਂ ਥਾਂਈ ਗਰਜ-ਚਮਕ ਤੇ ਥੂੜ-ਤੂਫਾਨ ਨਾਲ ਹਲਕੇ ਮੀਂਹ ਦੇ ਛਰਾਂਟਿਆ ਦੀ ਉਮੀਦ ਹੈ। ਉੱਤਰੀ ਪੰਜਾਬ/ਦੁਆਬੇ ਤੇ ਕੁਝ ਹੋਰ ਖੇਤਰਾਂ ‘ਚ ਦਰਮਿਆਨੀ/ਤਕੜੀ ਕਾਰਵਾਈ ਵੀ ਹੋ ਸਕਦੀ ਹੈ। ਨਾਲ ਹੀ ਇਕ-ਦੋ ਥਾਂ ਗੜ੍ਹੇ ਵੀ ਪੈ ਸਕਦੇ ਹਨ। ਇਸ ਨਾਲ ਵਗ ਰਹੀ ਲੂ ਤੇ ਚੜ੍ਹ ਰਹੀ ਖੱਖ ਨੂੰ ਜਲਦ ਠੱਲ੍ਹ ਪਵੇਗੀ।

ਅਰਬ ਸਾਗਰ ਚ ਬਣ ਰਿਹਾ “ਵਾਯੂ” ਚੱਕਰਵਰਤੀ ਤੂਫ਼ਾਨ 12-15 ਦਰਮਿਆਨ ਗੁਜਰਾਤ ਤੇ ਸਿੰਧ(ਪਾਕਿ:) ਨੂੰ ਪ੍ਰਭਾਵਿਤ ਕਰੇਗਾ। ਸੰਭਵ ਹੈ ਕਮਜ਼ੋਰ ਹੋ ਕੇ ਚਕਰਵਾਤ ਘੱਟ ਦਬਾਅ ਦੇ ਰੂਪ ਚ ਰਾਜਸਥਾਨ ਉੱਪਰ ਆਉਣ ਤੇ ਪੱਛਮੀਂ ਸਿਸਟਮ ਨਾਲ ਮਿਲਣ ਦੇ ਫਲਸਰੂਪ ਪੰਜਾਬ ਚ ਵੀ ਚੰਗੀ ਬਾਰਿਸ਼ ਦੇ ਰੂਪ ਚ ਵੇਖਣ ਨੂੰ ਮਿਲ ਸਕਦਾ ਹੈ।ਫਿਲਹਾਲ ਇਸ ਬਾਰੇ ਕੁਝ ਸ਼ੰਕੇ ਬਣੇ ਹੋਏ ਹਨ।