ਮਾਨਸੂਨ ਨੇ ਆਖ਼ਿਰਕਾਰ ਅੱਜ ਕੇਰਲ ਵਿੱਚ ਦਸਤਕ ਦੇ ਦਿੱਤੀ ਹੈ, 8 ਦਿਨ ਦੀ ਦੇਰੀ ਨਾਲ ਕੇਰਲ ਪੁੱਜੇ ਮਾਨਸੂਨ ਦੇ ਬਾਅਦ ਇੱਥੇ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਕੇਰਲ ਦੇ ਕਈ ਹਿੱਸਿਆਂ ਵਿੱਚ ਕਾਫੀ ਤੇਜ ਮੀਂਹ ਪੈ ਰਿਹਾ ਹੈ।

ਪਰ ਉੱਤਰੀ ਭਾਰਤ ਵਿੱਚ ਇਸ ਵਾਰ ਮਾਨਸੂਨ ਦੇ 10-15 ਦਿਨ ਦੀ ਦੇਰੀ ਕਾਰਨ ਮੌਸਮ ਲੋਕਾਂ ਨੂੰ ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਅਤੇ ਰਾਜਸਥਾਨ ‘ਚ ਗਰਮੀ ਨਾਲ ਪ੍ਰੇਸ਼ਾਨ ਕਰ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਦਿੱਲੀ, ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ‘ਚ ਗਰਮੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਤਾਪਮਾਨ 50 ਤੋਂ ਪਾਰ ਜਾਣ ਦੀ ਸੰਭਾਵਨਾ ਹੈ। ਆਮ ਤੌਰ ‘ਤੇ ਮਾਨਸੂਨ 1 ਜੂਨ ਨੂੰ ਕੇਰਲ ਪਹੁੰੰਚ ਜਾਂਦੀ ਹੈ। ਪਹਿਲਾਂ ਵਿਭਾਗ ਨੇ 6 ਜੂਨ ਨੂੰ ਕੇਰਲ ‘ਚ ਮਾਨਸੂਨ ਦੇ ਪਹੁੰਚਣ ਦਾ ਅੰਦਾਜ਼ਾ ਲਾਇਆ ਸੀ ਪਰ ਵਿਚਕਾਰ ਹੀ ਇਸ ਦੀ ਸਪੀਡ ਵਿਭਾਗ ਅਨੁਸਾਰ ਮੱਧਮ ਰਹੀ।

ਜ਼ਿਕਰਯੋਗ ਹੈ ਕਿ ਮਾਨਸੂਨ ਨੇ ਸਾਲ 2014 ਵਿਚ 5 ਜੂਨ ਨੂੰ, 2015 ਵਿਚ 6 ਜੂਨ ਨੂੰ ਅਤੇ 2016 ਵਿਚ 8 ਜੂਨ ਨੂੰ ਦਸਤਕ ਦਿੱਤੀ ਸੀ। ਜਦਕਿ ਸਾਲ 2018 ਵਿਚ ਮਾਨਸੂਨ ਕੇਰਲ ਵਿਚ 3 ਦਿਨ ਪਹਿਲਾਂ 29 ਮਈ ਨੂੰ ਪਹੁੰਚ ਗਈ ਸੀ।

ਅਲਨੀਮੋ ਤੇ ਗਲੋਬਲ ਵਾਰਮਿੰਗ ਨਾਲ ਮਾਨਸੂਨ ਕਮਜ਼ੋਰ

ਉਥੇ ਹੀ ਸ਼ੁੱਕਰਵਾਰ ਨੂੰ ਵਿਦਰਭ ਦੇ ਬ੍ਰਹਮਾਪੁਰੀ ਵਿਚ ਸਭ ਤੋਂ ਵੱਧ 48.1 ਡਿਗਰੀ, ਹਿਮਾਚਲ ਦੇ ਊਨਾ ‘ਚ 39 ਡਿਗਰੀ, ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ 44 ਡਿਗਰੀ, ਹਰਿਆਣਾ ਦੇ ਨਾਰਨੌਲ ‘ਚ 44 , ਪੰਜਾਬ ਦੇ ਲੁਧਿਆਣਾ ‘ਚ 42, ਦਿੱਲੀ ‘ਚ 43 ਅਤੇ ਜੰਮੂ ‘ਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਅਲਨੀਮੋ ਤੇ ਗਲੋਬਲ ਵਾਰਮਿੰਗ ਨਾਲ ਮਾਨਸੂਨ ਕਮਜ਼ੋਰ ਰਹਿਣ ਦਾ ਅੰਦਾਜ਼ਾ ਹੈ।