ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਅੱਜ ਆਖਿਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਝਟਕਾ ਦਿੰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਲਿਆ ਹੈ ਤੇ ਉਨ੍ਹਾਂ ਨੂੰ ਹੁਣ ਬਿਜਲੀ ਤੇ ਉੂਰਜਾ ਸ੍ਰੋਤ ਵਿਭਾਗ ਸੌਂਪ ਦਿੱਤਾ ਗਿਆ ਹੈ।

ਕੈਪਟਨ ਨੇ 4 ਮੰਤਰੀਆਂ ਨੂੰ ਛੱਡ ਕੇ  ਬਾਕੀ ਸਾਰੇ ਮੰਤਰੀਆਂ ਦੇ ਵਿਭਾਗਾਂ ਵਿਚ ਕੁਝ ਨਾ ਕੁਝ ਤਬਦੀਲੀ ਕਰਦੇ ਹੋਏ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਵਿਭਾਗਾਂ ਦੀ ਵੰਡ ਕੀਤੀ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰੀ ਪ੍ਰਣਾਲੀ ਤੇ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਸਰਕਾਰ ਦੇ ਕੰਮਕਾਜ ਵਿਚ ਨਵਾਂਪਨ ਦੇਖਣ ਨੂੰ ਮਿਲੇਗਾ

ਦੇਖੋ ਪੰਜਾਬ ਦੇ ਮੰਤਰੀਆਂ ਦੇ ਨਵੇਂ ਵਿਭਾਗਾਂ ਦੀ ਸੂਚੀ:

 • ਕੈਪਟਨ ਅਮਰਿੰਦਰ ਸਿੰਘ : ਪ੍ਰਸ਼ਾਸਨਿਕ ਸੁਧਾਰ, ਖੇਤੀ ਤੇ ਕਿਸਾਨ ਕਲਿਆਣ ਵਿਭਾਗ, ਹਾਰਟੀਕਲਚਰ, ਭੂਮੀ ਤੇ ਜਲ ਸੁਰੱਖਿਆ, ਸਿਵਲ ਐਵੀਏਸ਼ਨ, ਡਿਫੈਂਸ ਸਰਵਿਸਿਜ਼ ਵੈੱਲਫੇਅਰ, ਆਬਕਾਰੀ ਤੇ ਕਰ ਵਿਭਾਗ, ਜਨਰਲ ਐਡਮਨਿਸਟਰੇਸ਼ਨ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਹਾਸਪੀਟੈਲਿਟੀ, ਇਨਵੈਸਟਮੈਂਟ ਪ੍ਰਮੋਸ਼ਨ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਕਾਨੂੰਨ ਤੇ ਕਾਰਜਕਾਰੀ ਮਾਮਲੇ, ਪਰਸੋਨਲ ਵਿਭਾਗ, ਵਾਤਾਵਰਣ ਵਿਭਾਗ, ਵਿਜੀਲੈਂਸ, ਵਾਈਲਡ ਲਾਈਫ, ਵਿਗਿਆਨ ਤੇ ਤਕਨੀਕ, ਗਵਰਨੈਂਸ ਰਿਫਾਰਮਸ ਅਤੇ ਸੂਚਨਾ ਤਕਨੀਕ।
 • ਬ੍ਰਹਮ ਮਹਿੰਦਰਾ : ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣ ਤੇ ਸ਼ਿਕਾਇਤ ਨਿਵਾਰਣ।
 • ਨਵਜੋਤ ਸਿੰਘ ਸਿੱਧੂ : ਬਿਜਲੀ, ਨਵੀਂ ਤੇ ਨਵਿਆਉਣ ਯੋਗ ਊਰਜਾ ਸਰੋਤ ਵਿਭਾਗ।
 • ਮਨਪ੍ਰੀਤ ਸਿੰਘ ਬਾਦਲ : ਵਿੱਤ, ਯੋਜਨਾ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਵਿਭਾਗ।
 • ਓਮ ਪ੍ਰਕਾਸ਼ ਸੋਨੀ : ਡਾਕਟਰੀ ਸਿੱਖਿਆ ਤੇ ਖੋਜ, ਸੁਤੰਤਰਤਾ ਸੈਨਾ ਤੇ ਫੂਡ ਪ੍ਰੋਸੈਸਿੰਗ।
 • ਸਾਧੂ ਸਿੰਘ ਧਰਮਸੌਤ : ਵਣ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਅਨੁਸੂਚਿਤ ਜਾਤੀ ਤੇ ਪੱਛੜਾ ਵਰਗ ਕਲਿਆਣ ਵਿਭਾਗ।
 • ਤ੍ਰਿਪਤ ਰਜਿੰਦਰ ਬਾਜਵਾ : ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ, ਉਚ ਸਿੱਖਿਆ
 • ਰਾਣਾ ਗੁਰਮੀਤ ਸਿੰਘ ਸੋਢੀ : ਖੇਡ ਤੇ ਯੁਵਾ ਮਾਮਲੇ ਅਤੇ ਐੱਨ. ਆਰ. ਆਈ. ਮਾਮਲੇ।
 • ਚਰਨਜੀਤ ਸਿੰਘ ਚੰਨੀ : ਤਕਨੀਕੀ ਸਿੱਖਿਆ ਤੇ ਉਦਯੋਗਿਕ ਟਰੇਨਿੰਗ, ਰੋਜ਼ਗਾਰ ਮੌਕੇ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ।
 • ਅਰੁਣਾ ਚੌਧਰੀ : ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ।
 • ਰਜ਼ੀਆ ਸੁਲਤਾਨਾ : ਵਾਟਰ ਸਪਲਾਈ ਤੇ ਸੈਨੀਟੇਸ਼ਨ ਅਤੇ ਟ੍ਰਾਂਸਪੋਰਟ ਵਿਭਾਗ।
 • ਸੁਖਜਿੰਦਰ ਸਿੰਘ ਰੰਧਾਵਾ : ਸਹਿਕਾਰਤਾ ਤੇ ਜੇਲ ਵਿਭਾਗ।
 • ਸੁਖਬਿੰਦਰ ਸਿੰਘ ਸਰਕਾਰੀਆ : ਜਲ ਬੋਰਡ, ਮਾਈਨਿੰਗ, ਹਾਊਸਿੰਗ ਤੇ ਅਰਬਨ ਡਿਵੈੱਲਪਮੈਂਟ।
 • ਗੁਰਪ੍ਰੀਤ ਸਿੰਘ ਕਾਂਗੜ : ਮਾਲੀਆ, ਮੁੜ ਵਸੇਬਾ ਤੇ ਆਫਤ ਪ੍ਰਬੰਧਨ।
 • ਬਲਬੀਰ ਸਿੰਘ ਸਿੱਧੂ : ਸਿਹਤ ਤੇ ਤਪਰਿਵਾਰ ਕਲਿਆਣ ਅਤੇ ਲੇਬਰ ਵਿਭਾਗ।
 • ਵਿਜੇ ਇੰਦਰ ਸਿੰਗਲਾ : ਸਕੂਲ ਸਿੱਖਿਆ ਤੇ ਲੋਕ ਕਲਿਆਣ ਵਿਭਾਗ।
 • ਸੁੰਦਰ ਸ਼ਿਆਮ ਅਰੋੜਾ : ਉਦਯੋਗ ਤੇ ਵਣਜ।
 • ਭਾਰਤ ਭੂਸ਼ਣ ਆਸ਼ੂ : ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ