ਆਸਟ੍ਰੇਲੀਆ ‘ਚ ਇਕ ਅਜਿਹੀ ਨਵੀਂ ਟਕਨਾਲੋਜੀ ਨੂੰ ਡਿਵੈੱਲਪ ਕੀਤਾ ਜਾ ਰਿਹਾ ਹੈ ਜੋ ਦੁੱਧ ਨੂੰ ਲੰਬੇ ਸਮੇਂ ਤਕ ਤਾਜ਼ਾ ਬਣਾਏ ਰੱਖਣ ‘ਚ ਮਦਦ ਕਰੇਗੀ। ਆਸਟ੍ਰੇਲੀਆਈ ਕੰਪਨੀ Naturo ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਇਕ ਅਜਿਹੀ ਮਿਲਕ ਪ੍ਰੋਸੈਸਿੰਗ ਤਕਨੀਕ ‘ਤੇ ਕੰਮ ਕੀਤਾ ਜਾ ਰਿਹਾ ਹੈ ਜੋ ਗਰਮੀ ਹੋਣ ‘ਤੇ ਵੀ ਦੁੱਧ ਨੂੰ ਖਰਾਬ ਨਹੀਂ ਹੋਣ ਦੇਵੇਗੀ।

ਨਵੀਂ ਤਕਨੀਕ ਨਾਲ ਤਿਆਰ ਕੀਤੇ ਗਏ ਦੁੱਧ ਨੂੰ ਜੇਕਰ ਫ੍ਰਿਜ਼ ‘ਚ ਰੱਖਿਆ ਜਾਵੇ ਤਾਂ 60 ਤੋਂ 90 ਦਿਨਾਂ ਤਕ ਇਸ ਦੀ ਵਰਤੋਂ ਕੀਤੀ ਜਾ ਸਕੇਗੀ। ਇਹ ਤਕਨੀਕ ਆਉਣ ਵਾਲੇ ਸਮੇਂ ‘ਚ ਕਾਫੀ ਮਦਦਗਾਰ ਸਾਬਤ ਹੋਵੇਗੀ।

ਇਸ ਕਾਰਨ ਡਿਵੈੱਲਪ ਕੀਤੀ ਗਈ ਨਵੀਂ ਤਕਨੀਕ

20ਵੀਂ ਸ਼ਤਾਬਦੀ ਦੀ ਸ਼ੁਰੂਆਤ ਤੋਂ ਹੀ ਦੁੱਧ ਦਾ ਪੈਸ਼ਟੁਰਾਈਜੇਸ਼ਨ ਕੀਤਾ ਜਾਂਦਾ ਹੈ। ਇਸ ਦੌਰਾਨ 60°C ਦੇ ਘਟ ਤਾਪਮਾਨ ‘ਤੇ 20 ਮਿੰਟ ਤਕ ਦੁੱਧ ਨੂੰ ਰੱਖਿਆ ਜਾਂਦਾ ਹੈ। ਅਜਿਹੇ ‘ਚ ਜਾਨਲੇਵਾ ਪਦਾਰਥਾਂ ਨੂੰ ਖਤਮ ਕਰ ਦੁੱਧ ਕੁਝ ਦਿਨਾਂ ਤਕ ਇਸਤੇਮਾਲ ‘ਚ ਲਿਆਇਆ ਜਾ ਸਕਦਾ ਹੈ ਪਰ ਇਹ ਨਵੀਂ ਤਕਨੀਕ ਲੰਬੇ ਸਮੇਂ ਤੋਂ ਬਾਅਦ ਵੀ ਦੁੱਧ ਨੂੰ ਤਾਜ਼ਾ ਰੱਖੇਗੀ।

1960 ਤੋਂ ਹੁਣ ਤਕ ਕਈ ਮਿਲਕ ਪ੍ਰੋਸੈਸਿੰਗ ਟੈਕਨੀਕਸ ਨੂੰ ਈਰਜਾਦ ਕੀਤਾ ਜਾ ਚੁੱਕਿਆ ਹੈ ਜਿਵੇਂ ਕੀ ਅਲਟਰਾ ਹੀਟ ਟ੍ਰੀਟਮੈਂਟ (UHT) ਆਦਿ, ਪਰ ਇਨ੍ਹਾਂ ਦੀ ਮਦਦ ਨਾਲ ਦੁਧ ਦਾ ਸਵਾਦ ਕਾਫੀ ਵੱਖ ਹੋ ਜਾਂਦਾ ਹੈ, ਉੱਥੇ ਇਹ ਤਕਨੀਕ ਪੋਸ਼ਣ ਸਾਮਗਰੀ ਨੂੰ ਵੀ ਘੱਟ ਕਰ ਦਿੰਦੀ ਹੈ।

ਦੁੱਧ ‘ਚ ਕਾਇਮ ਰਹਿਣਗੇ ਵਿਟਾਮਿੰਸ

Naturo ਕੰਪਨੀ ਦੁਆਰਾ ਐਲਾਨ ਕੀਤੀ ਗਈ ਇਸ ਨਵੀਂ ਤਕਨੀਕ ਦੇ ਆਉਣ ਨਾਲ ਗਰਮੀ ‘ਚ ਵੀ ਦੁੱਧ ‘ਤੇ ਕੋਈ ਅਸਰ ਨਹੀਂ ਪਵੇਗਾ। ਉੱਥੇ ਇਸ ਦੇ ਰਾਹੀਂ ਦੁੱਧ ‘ਚ ਵਿਟਾਮਿੰਸ ਅਤੇ ਐਂਜਾਈਮ ਵੀ ਨਸ਼ਟ ਨਹੀਂ ਰਹਿਣਗੇ।

ਨਵੀਂ ਤਕਨੀਕ ਨੂੰ ਬਣਾਉਣ ‘ਚ ਲੱਗਿਆ ਦੋ ਸਾਲਾਂ ਦਾ ਸਮਾਂ

ਵਾਸਤਵ ‘ਚ Naturo ਕੰਪਨੀ ਦੁਆਰਾ ਨਵੀਂ ਤਕਨੀਕ ਨੂੰ ਕਿਵੇਂ ਬਣਾਇਆ ਗਿਆ ਹੈ, ਇਸ ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੰਪਨੀ ਦੇ ਸੀ.ਈ.ਓ. ਜੈੱਫ ਹੈਸਟਿੰਗਸ ਨੇ ਕਿਹਾ ਕਿ ਮੌਜੂਦਾ ਤਕਨੀਕ ਦੀ ਜਦ ਅਸੀਂ ਇਕ ਸੀਰੀਜ਼ ‘ਚ ਵਰਤੋਂ ਕੀਤੀ ਤਾਂ ਇਸ ਨਵੀਂ ਟੈਕਨਾਲੋਜੀ ਦਾ ਈਰਜਾਦ ਹੋਇਆ।

ਇਸ ਨੂੰ ਤਿਆਰ ਕਰਨ ‘ਚ 2 ਸਾਲ ਦਾ ਸਮਾਂ ਲੱਗਿਆ ਹੈ। Naturo ਕੰਪਨੀ ਦਾ ਕਹਿਣਾ ਹੈ ਕਿ ਪਹਿਲਾ ਟੀਚਾ ਹੈ ਕਿ ਸਭ ਤੋਂ ਪਹਿਲਾਂ ਆਸਟ੍ਰੇਲੀਆ ‘ਚ ਇਸ ਨਵੀਂ ਤਕਨੀਕ ਨੂੰ ਉਪਲੱਬਧ ਕੀਤਾ ਜਾਵੇ।