4ਜੀ ਸਿਮ ਕਾਰਡ ਅਤੇ 4ਜੀ ਫੀਚਰ ਫੋਨ ਤੋਂ ਬਾਅਦ ਰਿਲਾਇੰਸ ਜਿਓ ਹੁਣ ਇਕ ਹੋਰ ਵੱਡੇ ਧਮਾਕੇ ਦੀ ਤਿਆਰੀ ’ਚ ਹੈ। ਜਿਓ ਅਮੇਜ਼ਨ ਅਤੇ ਫਲਿਪਕਾਰਟ ਨੂੰ ਟੱਕਰ ਦੇਣ ਲਈ ਈ-ਕਾਮਰਸ ਸੈਕਟਰ ’ਚ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਰਿਪੋਰਟ ਮੁਤਾਬਕ, ਰਿਲਾਇੰਸ ਜਿਓ ਇਕ ‘ਸੁਪਰ ਐਪ’ ’ਤੇ ਕੰਮ ਕਰ ਰਹੀ ਹੈ।

ਜਿਵੇਂ ਕਿ ਨਾਂ ਤੋਂ ਹੀ ਸਾਫ ਹੋ ਰਿਹਾ ਹੈ ਕਿ ਸੁਪਰ ਐਪ ’ਚ 100 ਤੋਂ ਜ਼ਿਆਦਾ ਸੇਵਾਵਾਂ ਇੱਕੋ ਥਾਂ ’ਤੇ ਮਿਲਣਗੀਆਂ।ਸਭ ਤੋਂ ਪਹਿਲਾਂ ਜਿਓ ਦੇ ਸਬਸਕ੍ਰਾਈਬਰਾਂ ਦੀ ਗੱਲ ਕਰੀਏ ਤਾਂ ਜਿਓ ਕੋਲ ਅੱਜ ਕਰੀਬ 30 ਕਰੋੜ ਸਬਸਕ੍ਰਾਈਬਰ ਹਨ। ਇਨ੍ਹਆੰ ਸਾਰੇ ਯੂਜ਼ਰਜ਼ ਨੂੰ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਨਾਲ-ਨਾਲ ਮਿਲ ਰਹੀ ਹੈ।

ਹੁਣ ਕੰਪਨੀ ਦੀ ਨਜ਼ਰ ਆਨਲਾਈਨ ਬਾਜ਼ਾਰ ’ਤੇ ਹੈ। ਮਾਹਿਰਾਂ ਦੀ ਰਿਪੋਰਟ ਦੀ ਮੰਨੀਏ ਤਾਂ ਇਸ ਸੁਪਰ ਐਪ ਦੀ ਮਦਦ ਨਾਲ ਜਿਓ ਨੂੰ ਕਾਫੀ ਗ੍ਰੋਥ ਮਿਲੇਗੀ। ਰਿਲਾਇੰਸ ਇੰਡਸਟਰੀਜ਼ ਦੇ ਇੰਟੈਲੀਜੈਂਸ ਗਰੁੱਪ ਦੇ ਮੁਖੀ ਪ੍ਰਭੂ ਰਾਮ ਨੇ ਮੀਡੀਆ ਨੂੰ ਦੱਸਿਆ ਕਿ ਜਿਓ ਨੇ ਰਿਲਾਇੰਸ ਨੂੰ ਇਕ ਸ਼ਕਤੀਸ਼ਾਲੀ ਸਥਿਤੀ ’ਚ ਲਿਆ ਕੇ ਖੜ੍ਹਾ ਕੀਤਾ ਹੈ।

ਨਵੀਂ ਸੇਵਾ ਯਾਨੀ ਸੁਪਰ ਐਪ ਕੰਪਨੀ ਦੇ ਗਾਹਕਾਂ ਨੂੰ ਇਕ ਹੀ ਥਾਂ ’ਤੇ ਕਈ ਸੇਵਾਵਾਂ ਦੇਵੇਗੀ ਜੋ ਕਿ ਆਨਲਾਈਨ ਤੋਂ ਆਫਲਾਈਨ ਹੋਵੇਗਾ। ਜਿਓ ਦੀ ਸੁਪਰ ਐਪ ’ਚ ਪੇਮੈਂਟ ਤੋਂ ਲੈ ਕੇ ਖਰੀਦਾਰੀ ਤਕ ਦੀ ਸੁਵਿਧਾ ਇਕ ਹੀ ਥਾਂ ਮਿਲੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ’ਚ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਓਡੀਸ਼ਾ ਸੰਮੇਲਨ ’ਚ ਵੀ ਕਿਹਾ ਸੀ ਕਿ ਕੰਪਨੀ ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ ਟੂ ਆਫਲਾਈਨ ਈ-ਕਾਮਰਸ ਪਲੇਟਫਾਰਮ ਤਿਆਰ ਕਰ ਰਹੀ ਹੈ। ਦੱਸ ਦੇਈਏ ਕਿ 2019 ਦੇ ਪਹਿਲੇ ਕਵਾਟਰ ’ਚ ਜਿਓ ਨੂੰ 64.7 ਫੀਸਦੀ ਦਾ ਮੁਨਾਫਾ ਹੋਇਆ ਹੈ।