ਪ੍ਰਸ਼ਾਸਨ ਦੀਆ ਗ਼ਲਤੀਆਂ ਕਾਰਨ ਲੋਕਾਂ ਨੂੰ ਕਈ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰਾਂ ਦਾ ਹੀ ਮਾਮਲਾ,ਅੰਮ੍ਰਿਤਸਰ-ਜਲੰਧਰ ਬਾਈਪਾਸ ‘ਤੇ ਹੋਇਆ ਹੈ ਜਿਥੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਹੰਸਲੀ ਨਾਲੇ (ਡਰੇਨ) ਵਿੱਚ ਪਲਟ ਗਈ ਹੈ। ਇਸ ਹਾਦਸੇ ਕਾਰਨ ਕਿਸਾਨ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਜਲੰਧਰ ਰੋਡ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਬਾਈਪਾਸ ‘ਤੇ ਬਣੇ ਹੰਸਲੀ ਪੁਲ ਉਪਰੋਂ ਇੱਕ ਕਿਸਾਨ ਕਣਕ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਲੰਘ ਰਿਹਾ ਸੀ।ਇਸ ਦੌਰਾਨ ਅਚਾਨਕ ਟਰਾਲੀ ਹੰਸਲੀ ਨਾਲੇ ‘ਚ ਜਾ ਪਲਟ ਗਈ ਹੈ।

ਦੱਸਿਆ ਜਾਂਦਾ ਹੈ ਕਿ ਹੰਸਲੀ ਨਾਲੇ ਕਿਨਾਰੇ ਐਂਗਲ ਨਾ ਲੱਗੇ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ।ਇਸ ਦੌਰਾਨ ਸਥਾਨਕ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੰਸਲੀ ਡਰੇਨ ਕਿਨਾਰੇ ਐਂਗਲ ਲਵਾਏ ਜਾਣ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਆਰਥਿਕ ਮੰਦਹਾਲੀ ਵਿੱਚੋ ਗੁਜਰ ਰਹੇ ਕਿਸਾਨਾਂ ਨਾਲ ਹੋਇਆ ਅਜਿਹੀਆਂ ਘਟਨਾਵਾਂ ਉਹਨਾਂ ਨੂੰ ਝੰਜੋਲ ਕੇ ਰੱਖ ਦਿੰਦੀਆਂ ਹਨ, ਇਸ ਹਾਦਸੇ ਕਾਰਨ ਕਿਸਾਨ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ  । ਕਿਸਾਨ ਦੁਆਰਾ ਸਖਤ ਮੇਹਨਤ ਨਾਲ ਪੈਦਾ ਕੀਤੀ ਫ਼ਸਲ ਇਕ ਪਲ ਵਿਚ ਨਸ਼ਟ ਹੋ ਗਈ।