ਕਣਕ ਦੀ ਫ਼ਸਲ ਦੀ ਕਟਾਈ ਦਾ ਕੰਮ ਲਗਭਗ ਖ਼ਤਮ ਹੋਣ ਵਾਲਾ ਹੈ ਅਤੇ ਫਿਰ ਸਾਉਣੀ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਵੇਗਾ ।  ਇਹਨਾਂ ਦਿਨਾਂ ਵਿਚ ਕਿਸਾਨਾਂ ਦੇ ਵਿਚ ਝੋਨੇ ਦੇ ਬੀਜ ਨੂੰ ਲੈ ਕੇ ਚਰਚਾ ਚਲ ਰਹੀ ਹੈ ਕਿ ਝੋਨਾ ਦਾ ਕਿਹੜਾ ਬੀਜ ਲਾਇਆ ਜਾਵੇ ਤਾ ਜੋ ਵੱਧ ਤੋਂ ਵੱਧ ਝਾੜ ਮਿਲ ਸਕੇ ,

ਕਿਸਾਨ ਭਰਾਵਾਂ ਨੂੰ ਬੀਜ ਦਾ ਨਿਰੀਖਣ ਕਰਕੇ ਹੀ ਬੀਜਣਾ ਚਾਹੀਦਾ, ਕਿਉਂਕਿ ਉੱਚ ਗੁਣਵੱਤਾ ਸਾਫ਼-ਸੁਥਰਾ, ਰੋਗ ਰਹਿਤ ਬੀਜ ਹੀ ਚੰਗਾ ਝਾੜ ਦੇ ਸਕਦਾ ਹੈ | ਇਹ ਪ੍ਰਗਟਾਵਾ ਪਿੰਡ ਹਰੂਵਾਲ ਦੇ ਕਿਸਾਨ ਅਤੇ ਸਰਪੰਚ ਸੁਰਜੀਤ ਸਿੰਘ ਅਤੇ ਕਰਨਾਲ ਐਗਰੀ ਸੀਡ ਦੇ ਮਾਲਕ ਲਖਵਿੰਦਰ ਕੁਮਾਰ ਨੇ ਕੀਤਾ |

ਉਨ੍ਹਾਂ ਦੱਸਿਆ ਕਿ ਇਸ ਸਾਲ ਝੋਨੇ ਦੀ ਨਵੀਂ ਕਿਸਮ ਕੇ.ਆਰ.-644 ਕਰਨਾਲ ਐਗਰੀ ਸੀਡ ਵਲੋਂ ਰਿਲੀਜ਼ ਕੀਤੀ ਗਈ ਹੈ ਅਤੇ ਇਹ ਕਿਸਮ ਪਰਮਲ ‘ਚ ਆਉਂਦੀ ਹੈ | ਕੇ.ਆਰ.-644 ਦਾ ਔਸਤਨ ਕੱਦ 102 ਸੈਂਟੀਮੀਟਰ ਹੈ ਅਤੇ ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਡਿਗਦੀ ਨਹੀਂ ਤੇ ਇਸ ਦਾ ਔਸਤਨ ਝਾੜ 36 ਤੋਂ 40 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ |

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਝੋਨੇ ਦੀ ਦੂਸਰੀ ਨਵੀਂ ਕਿਸਮ ਕੇ.ਆਰ.-670 ਜੋ ਕਿ ਪਿਛਲੇ 2 ਸਾਲ ਤੋਂ ਬਹੁਤ ਵਧੀਆ ਚੱਲ ਰਹੀ ਹੈ ਅਤੇ ਇਹ ਕਿਸਮ ਪਰਮਲ ‘ਚ ਆਉਂਦੀ ਹੈ | ਇਸ ਦਾ ਔਸਤਨ ਕੱਦ 104 ਸੈਂਟੀਮੀਟਰ ਹੈ ਅਤੇ ਇਸ ਦਾ ਔਸਤਨ ਝਾੜ 36 ਤੋਂ 38 ਕੁਇੰਟਲ ਪ੍ਰਤੀ ਏਕੜ ਨਿਕਲ ਸਕਦਾ ਹੈ |

ਬਾਸਮਤੀ ਦੀ ਇਹ ਨਵੀਂ ਕਿਸਮ ਪੂਸਾ-1718 ਝੋਨੇ ਦੀ 112 ਦੀ ਸੋਧੀ ਹੋਈ ਕਿਸਮ ਹੈ ਅਤੇ ਇਹ ਝੁਲਸ ਰੋਗ ਦਾ ਟਾਕਰਾ ਕਰਦੀ ਹੈ ਅਤੇ ਇਸ ਦਾ ਔਸਤਨ ਝਾੜ 24 ਤੋਂ 28 ਕੁਇੰਟਲ ਤੱਕ ਹੋ ਸਕਦਾ ਹੈ |