ਹੁਣ ਪੰਜਾਬ ਵਿੱਚ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਨਹੀਂ ਹੋ ਸਕੇਗੀ, ਇੱਕ ਮਿੰਟ ਵਿੱਚ ਪਤਾ ਲਗਾਇਆ ਜਾ ਸਕੇਗਾ ਕਿ ਸਪਰੇਅ ਅਸਲੀ ਹੈ ਜਾਂ ਨਕਲੀ। ਪੰਜਾਬ ਦੇ ਕਿਸਾਨਾਂ ਦੀ ਮਦਦ ਲਈ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਨਵੀਂ ਯੋਜਨਾ ਬਣਾ ਰਹੀਆਂ ਹਨ।

ਕੰਪਨੀਆਂ ਦੁਆਰਾ ਹੁਣ ਤੋਂ ਪੰਜਾਬ ਵਿੱਚ ਵੇਚੇ ਜਾਣ ਵਾਲੇ ਹਰ ਕੀਟਨਾਸ਼ਕ ਉਤਪਾਦ ਉੱਪਰ ਬਾਰਕੋਡ ਲਗਾਉਣਾ ਲਾਜ਼ਮੀ ਹੋ ਜਾਵੇਗਾ। ਇਹ ਬਾਰਕੋਡ ਪ੍ਰੋਡਕਟ ਦੀ ਸਾਰੀ ਜਾਣਕਾਰੀ ਦੇਵੇਗਾ ਕਿ ਇਹ ਅਸਲੀ ਹੈ ਜਾਂ ਨਕਲੀ। ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿੱਚ ਨਕਲੀ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਵਧਦੀ ਜਾ ਰਹੀ ਸੀ ਅਤੇ ਨਾਲ ਹੀ ਕਈ ਦਵਾਈਆਂ ਕਿਸਾਨਾਂ ਨੂੰ ਕਾਫੀ ਮਹਿੰਗੇ ਰੇਟਾਂ ਉੱਤੇ ਵੇਚੀਆਂ ਜਾਂਦੀਆਂ ਸਨ,

ਪਰ ਹੁਣ ਬਾਰਕੋਡ ਨਾਲ ਇਹਨਾਂ ਚੀਜਾਂ ਨੂੰ ਠੱਲ੍ਹ ਪਾਈ ਜਾ ਸਕੇਗੀ। ਅਤੇ ਨਾਲ ਹੀ ਪੰਜਾਬ ਦੇ ਕੀਟਨਾਸ਼ਕ ਅਧਿਕਾਰੀਆਂ ਨੂੰ ਕੀਟਨਾਸ਼ਕਾਂ ਦੀ ਕੁਆਲਿਟੀ, ਵਰਤੋਂ, ਟਰਾਂਸਪੋਰਟੇਸ਼ਨ ਅਤੇ ਸਹੀ ਤਰੀਕੇ ਨਾਲ ਸਟੋਰ ਕਰਨ ਵਿੱਚ ਵੀ ਮਦਦ ਮਿਲੇਗੀ।

ਇਸ ਕਦਮ ਨਾਲ ਕਿਸਾਨਾਂ ਦੀ ਲੁੱਟ ਵੀ ਘਟੇਗੀ ਅਤੇ ਕਿਸਾਨ ਨਕਲੀ ਜਾਂ ਗਲਤ ਕੀਟਨਾਸ਼ਕਾਂ ਦੀ ਵਰਤੋਂ ਤੋਂ ਵੀ ਬਚ ਸਕਣਗੇ। ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਕਈ ਕੰਪਨੀਆਂ ਪੰਜਾਬ ਵਿੱਚ ਨਕਲੀ ਦਵਾਈਆਂ ਵੇਚ ਕੇ ਚੰਗਾ ਮੁਨਾਫ਼ਾ ਕਮਾ ਰਹੀਆਂ ਸਨ ਅਤੇ ਮਹਿੰਗੇ ਕੀਟਨਾਸ਼ਕ ਵਰਤਣ ਦੇ ਬਾਅਦ ਵੀ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ।