ਕੇਂਦਰੀ ਨਵਿਉਣਯੋਗ ਊਰਜਾ ਮੰਤਰਾਲੇ (MNRE) ਵੱਲੋਂ ਇੱਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ‘ਚ ਸੋਲਰ ਪੰਪ ਨਾਲ ਆਟਾ ਚੱਕੀ ਤੇ ਜਾਨਵਰਾਂ ਦਾ ਚਾਰਾ ਕੱਟਣ ਵਾਲੀ ਮਸ਼ੀਨ ਚੱਲੇਗੀ। ਇੰਨਾ ਹੀ ਨਹੀਂ ਸੋਲਰ ਪੰਪ ਨਾਲ ਕੋਲਡ ਸਟੋਰ ਤੇ ਵਾਟਰ ਪੰਪ ਵੀ ਚਲਾ ਸਕਦੇ ਹੋ।

ਮੰਤਰਾਲਾ ਸੋਲਰ ਪੰਪ ਲਈ ਇਸ ਸਾਲ ਮਾਰਚ ‘ਚ ਨੋਟੀਫਿਕੇਸ਼ਨ ਜਾਰੀ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਸੋਲਰ ਪੰਪ ‘ਤੇ ਕੇਂਦਰ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਵੇਗੀ। ਬਾਕੀ ਰਕਮ ਨੂੰ ਆਸਾਨ ਕਿਸ਼ਤਾਂ ‘ਤੇ ਬੈਂਕ ਤੋਂ ਲੋਨ ਦੀ ਵਿਵਸਥਾ ਵੀ ਕੀਤੀ ਗਈ ਹੈ।

ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸੋਲਰ ਪੰਪ ਲਾਉਣ ਲਈ ਕਿਸਾਨਾਂ ਨੂੰ 70 ਫੀਸਦ ਤਕ ਦੀ ਗ੍ਰਾਂਟ ਵੀ ਮਿਲ ਰਹੀ ਹੈ। ਇਸ ਦੀ ਖਾਸ ਗੱਲ ਹੈ ਕਿ ਇੱਕ ਪੰਪ ਨਾਲ ਕਿਸਾਨ ਚਾਰ ਕੰਮ ਕਰ ਸਕਦੇ ਹਨ ।

ਇਹ ਸਕੀਮ ਕਿਸਾਨਾਂ ਨੂੰ ਦੋ ਤਰੀਕਿਆਂ ਨਾਲ ਸਹਾਇਤਾ ਕਰੇਗੀ। ਪਹਿਲਾ, ਉਨ੍ਹਾਂ ਨੂੰ ਸਿੰਚਾਈ ਲਈ ਮੁਫ਼ਤ ਬਿਜਲੀ ਮਿਲੇਗੀ ਅਤੇ ਦੂਸਰੀ ਜੇ ਉਹ ਵਾਧੂ ਬਿਜਲੀ ਬਣਾਉਂਦੇ ਹਨ ਅਤੇ ਸੋਲਰ ਪੰਪ ਤੋਂ ਪੈਦਾ ਬਿਜਲੀ ਨੂੰ ਕਿਸਾਨ ਗ੍ਰਿਡ ਰਾਹੀਂ ਵੇਚ ਵੀ ਸਕਦੇ ਹਨ ।

ਇਹ ਸਕੀਮ ਕਿਸਾਨਾਂ ਨੂੰ ਵਾਧੂ ਆਮਦਨ ਦੇਵੇਗੀ। ਇਸ ਸਕੀਮ ਦੇ ਅਮਲ ਦੇ ਨਾਲ ਖੇਤੀਬਾੜੀ ਸੈਕਟਰ ਨੂੰ ਬਿਜਲੀ ਦੇਣ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ,