ਧਰਤੀ ਹੇਠਲਾ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਜਾਗਰੂਕ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਬੀਜਾਂ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸਾਨ ਝੋਨੇ ਦੀ ਇੱਕ ਹੀ ਕਿਸਮ ਥੱਲੇ ਸਾਰਾ ਰਕਬਾ ਨਾ ਲਿਆਉਣ ਬਲਕਿ ਪੀਏਯੂ ਵੱਲੋਂ ਪ੍ਰਮਾਣਿਤ ਇੱਕ ਤੋਂ ਵੱਧ ਕਿਸਮਾਂ ਦੀ ਚੋਣ ਕਰਨ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਢਿੱਲੋਂ ਨੇ ਦੱਸਿਆ ਝੋਨੇ ਦੀਆਂ ਕੇਵਲ ਏ ਗ੍ਰੇਡ ਕਿਸਮਾਂ ਜਿਨ੍ਹਾਂ ਦੀ ਖਰੀਦ ਭਾਰਤ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ ਵਲੋਂ ਕੀਤੀ ਜਾਂਦੀ ਹੈ, ਦੀ ਹੀ ਬਿਜਾਈ ਕੀਤੀ ਜਾਵੇ। ਇਹਨਾਂ ਕਿਸਮਾਂ ਦੀ ਬਿਜਾਈ ਕਰਕੇ ਕਿਸਾਨ ਝੋਨਾ ਦਾ ਵੱਧ ਝਾੜ ਲੈ ਸਕਦੇ ਹਨ,

ਪੀਏਯੂ ਦੀਆਂ ਇਹ ਪੀ ਆਰ ਕਿਸਮਾਂ ਮੁਕਾਬਲਤਨ ਛੇਤੀ ਪੱਕਣ ਵਾਲੀਆਂ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਢਿੱਲੋਂ ਨੇ ਦੱਸਿਆ ਕਿ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121 ਅਤੇ ਪੀ ਆਰ 114 ਦੀਆਂ 8 ਅਤੇ 24 ਕਿੱਲੋ ਦੀਆਂ ਥੈਲੀਆਂ ਦੀ ਕੀਮਤ ਕ੍ਰਮਵਾਰ 300 ਅਤੇ 900 ਰੁਪਏ ਹੈ। ਇਸ ਤੋਂ ਇਲਾਵਾ ਪੂਸਾ ਬਾਸਮਤੀ 1121 (8 ਕਿੱਲੋ)-400 ਰੁਪਏ ਵਿੱਚ ਅਤੇ ਪੂਸਾ ਬਾਸਮਤੀ 1637 (8 ਕਿੱਲੋ)-600 ਰੁਪਏ ਵਿੱਚ ਮਿਲਦੀ ਹੈ।

ਇਹ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ (ਗੇਟ ਨੰ: 1) ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਵਿਚ ਸਥਾਪਿਤ ਖੋਜ ਕੇਂਦਰਾਂ, ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਮਿਲ ਰਿਹਾ ਹੈ । ਕੰਮ ਵਾਲੇ ਦਿਨਾਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਸਮੇਤ ਹਫਤੇ ਦੇ ਸੱਤੇ ਦਿਨ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਖੁੱਲੀ ਰਹੇਗੀ ।

ਬੀਜਾਂ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਨਿਰਦੇਸ਼ਕ (ਬੀਜ) ਨੂੰ 94640-37325, 98159-65404, 98724-28072 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।