ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਮਾਨਸੂਨ ਆਮ ਵਾਂਗ ਹੀ ਰਹੇਗੀ। ਇਸ ਤੋਂ ਪਹਿਲਾਂ ਪ੍ਰਾਈਵੇਟ ਮੌਸਮ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਮਾਨਸੂਨ ਆਮ ਨਾਲੋਂ ਘੱਟ ਰਹਿ ਸਕਦੀ ਹੈ।

ਭੂ ਵਿਗਿਆਨ ਮੰਤਰਾਲੇ ਦੇ ਸਕੱਤਰ ਰਾਜੀਵਨ ਨਈਅਰ ਨੇ ਦੱਸਿਆ ਕਿ 2019 ਵਿੱਚ ਭਾਰਤ ਵਿੱਚ ਮਾਨਸੂਨ ਸੀਜ਼ਨ ਲਗਪਗ ਆਮ ਵਰਗਾ ਰਹੇਗਾ, ਕਿਉਂਕਿ ਦੱਖਣ-ਪੱਛਮੀ ਮਾਨਸੂਨ ਵੀ ਆਮ ਵਾਂਗਰ ਰਹਿਣ ਵਾਲਾ ਹੈ।ਉਨ੍ਹਾਂ ਦੱਸਿਆ ਕਿ ਲੰਮੀ ਮਿਆਦ ਔਸਤ 89 ਸੈਂਟੀਮੀਟਰ ਮੀਂਹ ਦਾ 96% ਰਹਿਣ ਵਾਲਾ ਹੈ।

ਮਾਨਸੂਨ ਹਵਾਵਾਂ ਭਾਰਤ ਦੀ ਖੇਤੀ ਦੀ ਲਾਈਫਲਾਈਨ ਕਹੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਨਿੱਜੀ ਮੌਸਮ ਏਜੰਸੀ ਨੇ ਮਾਨਸੂਨ ਆਮ ਨਾਲੋਂ ਘੱਟ ਰਹਿਣ ਦੀ ਭਵਿੱਖਬਾਣੀ ਕੀਤੀ ਸੀ ਪਰ ਸਰਕਾਰ ਵੱਲੋਂ ਜਾਰੀ ਇਸ ਭਵਿੱਖਬਾਣੀ ਨੇ ਉਸ ਦਾ ਖੰਡਨ ਕਰ ਦਿੱਤਾ ਹੈ।

ਇਸ ਵਾਰ ਮੌਸਮ ਦੇ ਕਿਸਾਨਾਂ ‘ਤੇ ਮਿਹਰਬਾਨ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਕਾਫੀ ਮੀਂਹ ਪੈਣਗੇ ਜੋ ਕਿ ਝੋਨਾ ਲਾਉਣ ਵਾਲੇ ਕਿਸਾਨਾਂ ਲਈ ਕਿਸੇ ਖੁਸ਼ਕੱਹਾਬਰੀ ਤੋਂ ਘੱਟ ਨਹੀਂ ਹੈ ।

ਦਰਅਸਲ ਪ੍ਰਸ਼ਾਂਤ ਮਹਾਸਾਗਰ ਵਿੱਚ ਪਾਣੀਆਂ ਦੇ ਸ਼ਾਂਤ ਰਹਿਣ ਨਾਲ ਜੁੜਿਆ ਵਰਤਾਰਾ ਲਾਨੀਨਾ ਐਤਕੀਂ ਮੌਨਸੂਨ ਦੌਰਾਨ ਬੇਲਾਗ ਰਹਿਣ ਕਰਕੇ ਇਸ ਸਾਲ ਮੀਂਹ  ਪੈਣ ਦੇ ਆਸਾਰ ਵਧ ਗਏ ਹਨ।