ਪੰਜਾਬ ‘ਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ। ਹਾਲਾਂਕਿ, ਸਰਕਾਰ ਨੇ ਇੱਕ ਅਪ੍ਰੈਲ ਤੋਂ ਸੂਬੇ ‘ਚ ਕਣਕ ਦੀ ਖਰੀਦ ਸ਼ੁਰੂ ਕੀਤੀ ਸੀ ਪਰ ਅਚਾਨਕ ਹੀ ਸ਼ੁੱਕਰਵਾਰ ਨੂੰ ਕਣਕ ਦੀ ਖਰੀਦ ਸ਼ੁਰੂ ਹੋਈ ਹੈ। ਇੱਕ ਪਾਸੇ ਪਨਸਪ ਨੇ ਖਰੀਦੀ ਅਤੇ ਦੂਜੀ ਪ੍ਰਾਇਵੇਟ ਤੌਰ ‘ਤੇ ਵਿਕੀ।

ਅਨਾਜ ਮੰਡੀ ‘ਚ ਪਹੁੰਚੀ ਫਸਲ ਦੀ ਪਹਿਲੀ ਢੇਰੀ 1840 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ। ਸਰਕਾਰੀ ਏਜੰਸੀ ਪਨਸਪ ਨੇ 10 ਕੁਇੰਟਲ ਦੀ ਪਹਿਲੀ ਢੇਰੀ ਦੀ ਬੋਲੀ ਲਗਾਕੇ ਰਸਮੀ ਤੌਰ ‘ਤੇ ਖਰੀਦ ਦੀ ਸ਼ੁਰੂਆਤ ਕੀਤੀ ਹੈ।

ਦੱਸ ਦਿਓ ਸੂਬੇ ‘ਚ ਇੱਕ ਅਪ੍ਰੈਲ ਤੋਂ ਸਰਕਾਰੀ ਖਰੀਦ ਦੀ ਸ਼ੁਰੂਆਤ ਹੋਈ ਸੀ।ਪਰ ਠੰਡ ਦਾ ਸੀਜਨ ਲੰਮਾ ਚਲੇ ਜਾਣ ਕਾਰਨ ਫਸਲ ਆਈ ਲੇਟ। ਸ਼ਮਸਪੁਰ ਦੇ ਦੋ ਕਿਸਾਨ ਮੰਡੀ ‘ਚ ਫਸਲ ਲੈ ਕੇ ਆਏ। ਕਿਸਾਨਾਂ ਨੇ ਕਿਹਾ ਕਿ ਫਸਲ ਦਾ ਝਾੜ ਵਧੀਆ ਰਹੀ ਹੈ। ਪਿਛਲੀ ਵਾਰ 20 ਤੋਂ 22 ਕੁਇੰਟਲ ਪ੍ਰਤੀ ਏਕੜ ਸੀ, ਜੋ ਇਸ ਵਾਰ 25 ਕੁਇੰਟਲ ਤੱਕ ਪਹੁੰਚ ਗਈ ਹੈ।

ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਉਥੇ ਹੀ ਮੰਡੀ ਦੇ ਸੁਪਰਵਾਇਜਰ ਰਣਜੀਤ ਸਿੰਘ ਨੇ ਕਿਹਾ ਕਿ ਹਾਲੇ ਹੌਲੀ ਰਫਤਾਰ ਨਾਲ ਫਸਲ ਆ ਰਹੀ ਹੈ। ਉਨ੍ਹਾਂ ਦੀ ਵੱਲੋਂ ਪ੍ਰਬੰਧ ਮੁਕੰਮਲ ਹਨ। ਦੋ ਢੇਰੀਆਂ ਆਈਆਂ ਸੀ, ਜਿਨ੍ਹਾਂ ਦੀ ਬੋਲੀ ਲਗਵਾ ਦਿੱਤੀ ਗਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।