ਟੋਇਟਾ ਨੇ ਸੋਮਵਾਰ ਨੂੰ ਆਪਣੀ ਪ੍ਰਸਿੱਧ ਮਲਟੇ ਪਰਪਜ਼ ਵ੍ਹੀਕਲ Innova Crysta ਅਤੇ ਪ੍ਰੀਮੀਅਮ SUV Fortuner ਨੂੰ ਨਵੇਂ ਅਵਤਾਰ ’ਚ ਲਾਂਚ ਕੀਤਾ ਹੈ।ਟੋਇਟਾ ਮੋਟਰ ਦੇ ਡਾਈਰੈਕਟਰ  ਨੇ ਕਿਹਾ ਕਿ ਗਾਹਕਾਂ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ ’ਤੇ ਅਸੀਂ ਇਨੋਵਾ ਕ੍ਰਿਸਟਾ ਅਤੇ ਫਾਰਚੂਨਰ ’ਚ ਉਨ੍ਹਾਂ ਦੀਆਂ ਤਰਜੀਹਾਂ ਨੂੰ ਸ਼ਾਮਲ ਕੀਤਾ ਹੈ। ਇਸ ਨੂੰ ਲੈ ਕੇ ਅਸੀਂ ਖੁਸ਼ ਹਾਂ।

ਨਵੀਂ Toyota Innova Crysta ਦੀ ਕੀਮਤ 14.93 ਲੱਖ ਤੋਂ 22.43 ਲੱਖ ਰੁਪਏ ਅਤੇ Innova Touring Sport ਦੀ ਕੀਮਤ 18.92 ਲੱਖ ਤੋਂ 23.47 ਲੱਖ ਰੁਪਏ ਦੇ ਵਿਚਕਾਰ ਹੈ। ਉਥੇ ਹੀ ਨਵੀਂ ਨੋਇਟਾ ਫਾਰਚੂਨਰ ਦੀ ਕੀਮਤ 27.83 ਲੱਖ ਤੋਂ 33.60 ਲੱਖ ਰੁਪਏ ਦੇ ਵਿਚਕਾਰ ਰੱਖੀ ਗਈ ਹੈ।

ਇਨ੍ਹਾਂ ਦੋਵਾਂ ਪ੍ਰਸਿੱਧ ਗੱਡੀਆਂ ਦੇ ਇੰਟੀਰੀਅਰ ’ਚ ਬਦਲਾਅ ਕੀਤੇ ਗਏ ਹਨ। ਨਵੀਂ ਇਨੋਵਾ ਕ੍ਰਿਸਟਾ ’ਚ ਹੀਟ ਰਿਜੈਕਸ਼ਨ ਗਲਾਸ, ਖਾਸ ਤਰ੍ਹਾਂ ਦੀ ਲੈਦਰ ਸੀਟ, ਨਵੀਂ ਲੈਦਰ ਅਪਹੋਲਸਟਰੀ ਦਾ ਆਪਸ਼ਨ ਅਤੇ ਯੂ.ਐੱਸ.ਬੀ. ਫਾਸਟ ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਨਵੀਂ ਫਾਰਚੂਨਰ ’ਚ ਵੀ ਕੰਪਨੀ ਨੇ ਹੀਟ ਰਿਜੈਕਸ਼ਨ ਗਲਾਸ ਅਤੇ ਖਾਸ ਤਰ੍ਹਾਂ ਦੀ ਲੈਦਰ ਸੀਟ ਦਿੱਤੀ ਹੈ।

ਇੰਜਣ

ਮਕੈਨੀਕਲੀ ਇਨ੍ਹਾਂ ਦੋਵਾਂ ਗੱਡੀਆਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਨੋਵਾ ’ਚ ਇਕ 2.4 ਲੀਟਰ ਦਾ ਡੀਜ਼ਲ ਇੰਜਣ ਹੈ, ਜੋ 150bhp ਦੀ ਪਾਵਰ ਅਤੇ 343Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਦੂਜਾ 2.8 ਲੀਟਰ ਡੀਜ਼ਲ ਇੰਜਣ ਹੈ ਜੋ 174bhp ਦੀ ਪਾਵਰ ਅਤੇ 360Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਪੈਟਰੋਲ ਵਰਜਨ ’ਚ 2.7 ਲੀਟਰ ਦਾ ਇੰਜਣ ਹੈ, ਜੋ 166bhp ਦੀ ਪਾਵਰ ਅਤੇ 245Nm ਦਾ ਟਾਰਕ ਪੈਦਾ ਕਰਦਾ ਹੈ।

ਫਾਰਚੂਨਰ ਦੀ ਗੱਲ ਕਰੀਏ ਤਾਂ ਇਸ ਵਿਚ 2.8 ਲੀਟਰ ਦਾ ਟਰਬੋਚਾਰਜਡ ਡੀਜ਼ਲ ਇੰਜਣ ਹੈ ਜੋ 177bhp ਦੀ ਪਾਵਰ ਪੈਦਾ ਕਰਦਾ ਹੈ। ਦੂਜਾ 2.7 ਲੀਟਰ ਦਾ ਪੈਟਰੋਲ ਇੰਜਣ ਹੈ ਜੋ 166bhp ਦੀ ਪਾਵਰ ਪੈਦਾ ਕਰਦਾ ਹੈ। ਡੀਜ਼ਲ ਇੰਜਣ ’ਚ 6 ਸਪੀਡ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਹੈ। ਪੈਟਰੋਲ ਇੰਜਣ ’ਚ 5 ਸਪੀਡ ਮੈਨੁਅਲ ਗਿਅਰਬਾਕਸ ਹੈ।