ਕਣਕ ‘ਤੇ ਹਰੀ ਸੁੰਡੀ ਪੈਣ ਕਾਰਨ ਕਿਸਾਨ ਚਿੰਤਾ ਵਿੱਚ ਹਨ। ਇਸ ਕਾਰਨ ਕਣਕ ਦਾ ਝਾੜ ਘਟ ਸਕਦਾ ਹੈ। ਕੋਟਫੱਤਾ ਦੇ ਨਜ਼ਦੀਕੀ ਪਿੰਡਾਂ ਰਾਮਗੜ੍ਹ, ਭੂੰਦੜ, ਬੁਰਜ ਸੇਮਾਂ ਅਤੇ ਨਾਲ ਲਗਦੇ ਹੋਰ ਕੀ ਪਿੰਡਾਂ ਵਿੱਚ ਸੁੰਢੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ।

ਇਸ ਸਬੰਧੀ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਵਾਰ ਵੀ ਕਣਕ ‘ਤੇ ਕਈ ਬਿਮਾਰੀਆਂ ਦਾ ਹਮਲਾ ਹੋਇਆ ਹੈ। ਜਿਸ ਕਾਰਨ ਫਸਲ ਦਾ ਝਾੜ ਘਟ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਆਮ ਬਿਮਾਰੀ ਤੇਲਾ, ਚੇਪਾ ਲਈ ਤਾਂ ਉਹਨਾਂ ਨੇ ਮਹਿੰਗੀਆਂ ਸਪਰੇਆਂ ਕਰ ਦਿੱਤੀਆਂ ਸਨ ਪਰ ਹਰੀ ਸੁੰਡੀ ਪੈਣ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

ਕਿਉਂਕਿ ਇਸ ਨਾਲ ਦਾਣੇ ਕਾਲੇ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਹਰੀ ਸੁੰਡੀ ਨੂੰ ਮਾਰਨ ਲਈ ਮਹਿੰਗੇ ਭਾਅ ਦੀਆਂ ਸਪਰੇਆਂ ਵੀ ਕੀਤੀਆਂ ਹਨ ਪਰ ਸੁੰਢੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਚਾਹੀਦਾ ਹੈ

ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਕੇ ਇਸ ਸਬੰਧੀ ਹੋਣ ਵਾਲਿਆਂ ਸਪਰੇਆਂ ਤੋਂ ਜਾਣੂ ਕਰਾਏ। ਓਥੇ ਹੀ ਖੇਤੀਬਾੜੀ ਵਿਭਾਗ ਦੇ ਏਡੀਓ ਬਲੌਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ‘ਤੇ ਮਹਿੰਗੇ ਸਪਰੇਅ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।