ਜਿੱਥੇ ਪੰਜਾਬ ਅਤੇ ਦੂਜੇ ਰਾਜਾਂ ‘ਚ ਕਿਸਾਨਾਂ ਵਲੋਂ ਖੇਤੀ ਦੇ ਕਾਰਨ ਕਰਜ਼ੇ ਅਤੇ ਖੁਦਕੁਸ਼ੀਆਂ ਦੀਆਂ ਸੁਰਖੀਆਂ ਆਮ ਹਨ। ਓਥੇ ਹੀ ਘਾਟੇ ਦਾ ਸਮਝਿਆ ਜਾਣ ਵਾਲੀ ਖੇਤੀ ਨੂੰ ਆਮਦਨ ਦਾ ਜਰਿਆ ਬਣਾਕੇ ਸਾਹਮਣੇ ਲੈ ਕੇ ਆਉਂਦਾ ਹੈ 37 ਸਾਲਾ ਮਹਿਲਾ ਕਿਸਾਨ ਗੀਤਾਂਜਲੀ ਰਾਜਾਮਣੀ ਨੇ ।

ਦਸ ਦੇਈਏ ਕਿ ਇਹ ਲੜਕੀ ਪੋਸਟ ਗ੍ਰੈਜੂਏਟ ਹੈ ਅਤੇ ਇਸ ਨੇ ਆਪਣੀ ਸ਼ੁਰੂਆਤ ਪਹਿਲਾਂ ਛੱਤ ‘ਤੇ ਬਾਗ਼ਬਾਨੀ ਕੰਪਨੀ ਨਾਲ ਕੀਤੀ ਸੀ । ਗੀਤਾਂਜਲੀ ਵਲੋਂ ਹੁਣ ਕੁਦਰਤੀ ਖੇਤੀ ਕੰਪਨੀ ਨਾਲ ਕਰੋੜਾਂ ਦੀ ਕਮਾਈ ਕੀਤੀ ਜਾ ਰਹੀ ਹੈ।

14 ਜੂਨ, 1981 ‘ਚ ਹੈਦਰਾਬਾਦ ‘ਚ ਜਨਮੀ ਗੀਤਾਂਜਲੀ ਜਦ ਦੋ ਸਾਲਾਂ ਦੀ ਸੀ, ਤਾਂ ਉਸ ਦੇ ਪਿਤਾ ਦਾ ਸਾਇਆ ਉਸਦੇ ਸਿਰ ਤੋਂ ਉੱਠ ਗਿਆ । ਜਿਸ ਤੋਂ ਮਾਂ ਨੇ ਹੀ ਉਸਦੇ ਵੱਡੇ ਭਰਾ ਅਤੇ ਉਸਨੂੰ ਪੜ੍ਹਾਇਆ-ਲਿਖਾਇਆ। ਗੀਤਾਂਜਲੀ ਨੇ 2004 ਆਪਣੀ MBA ਦੀ ਡਿਗਰੀ ਲੈਣ ਤੋਂ ਬਾਅਦ 12 ਸਾਲ ਨੌਕਰੀ ਕੀਤੀ।

ਉਸੇ ਸਾਲ ਉਸ ਨੇ ਛੱਤ ‘ਤੇ ਹੀ ਬਾਗ਼ ਯਾਨੀ ਰੂਫ ਟਾਪ ਗਾਰਡਨਿੰਗ, ਟੈਰੇਸ ਗਾਰਡਨਿੰਗ ਡਿਜ਼ਾਈਨਿੰਗ ਦਾ ਕੰਮ ਕਰਨ ਵਾਲੀ ਕੰਪਨੀ ‘ਗ੍ਰੀਨ ਮਾਇ ਲਾਈਫ’ ਦੀ ਸ਼ੁਰੂਆਤ ਵੀ ਕੀਤੀ ਅਤੇ ਦੇਖਦੇ ਹੀ ਦੇਖਦੇ ਇਸ ਕੰਪਨੀ ਦਾ ਸਾਲਾਨਾ ਕਾਰੋਬਾਰ ਛੇ ਕਰੋੜ ਰੁਪਏ ਦਾ ਹੋ ਗਿਆ ।

ਇਹ ਹੀ ਨਹੀਂ ਗੀਤਾਂਜਲੀ ਨੇ ਆਪਣੇ ਦੋ ਦੋਸਤਾਂ ਨਾਲ ਰਲ ਕੇ ਉਸਤੋਂ ਬਾਅਦ ‘ਫਾਰਮੀਜਨ’ ਨਾਮ ਦੀ ਕੰਪਨੀ ਖੋਲ੍ਹੀ। ਮਹਿਜ਼ 600X600 ਵਰਗ ਫੁੱਟ ਯਾਨੀ ਤਕਰੀਬਨ ਸਵਾ ਦੋ ਮਰਲੇ ਥਾਂ ਨੂੰ ਲੋਕਾਂ ਲਈ ਕਿਰਾਏ ‘ਤੇ ਲੈਣ ਲਈ ਇੱਕ ਪੇਸ਼ਕਸ਼ ਕੀਤੀ। ਇਹ ਅਜੇਹੀ ਥਾਂ ਹੋਵੇਗੀ ਜਿਥੇ ਉਹ ਆਪਣੀ ਮਰਜ਼ੀ ਦੀਆਂ ਸਬਜ਼ੀਆਂ ਲਵਾ ਸਕਦੇ ਹੋਣ। ਇਸ ਕੰਪਨੀ ਦਾ ਮੁਖ ਮੰਤਵ ਗਾਹਕਾਂ ਨੂੰ ਕੁਦਰਤੀ ਰੂਪ ਰਾਹੀਂ ਜ਼ਹਿਰ ਮੁਕਤ ਸਬਜ਼ੀਆਂ ਪੈਦਾ ਕਰਕੇ ਉਹਨਾਂ ਕੋਲ ਪਹੁੰਚਦੀ ਹੈ।

ਜਿਕਰਯੋਗ ਹੈ ਕਿ ਫਾਰਮੀਜਨ ‘ਚ ਪੈਦਾ ਹੋਣ ਵਾਲੀਆਂ ਸਬਜ਼ੀਆਂ ਅਤੇ ਫਲਾਂ ‘ਤੇ ਨਿੰਮ ਦਾ ਤੇਲ, ਅਰੰਡੀ ਤੇਲ ਆਦਿ ਦਾ ਛਿੜਕਾਅ ਕੀਤਾ ਜਾਂਦਾ ਹੈ। ਗੀਤਾਂਜਲੀ ਵਲੋਂ ਲੋਕਾਂ ਨੂੰ ਕੁਦਰਤੀ ਖੇਤੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ । ਜਿਕਰਯੋਗ ਹੈ ਕਿ ਗੀਤਾਂਜਲੀ ਤੇ ਉਸ ਦੇ ਦੋਸਤਾਂ ਵਲੋਂ ਬੈਂਗਲੁਰੂ, ਹੈਦਰਾਬਾਦ ਤੇ ਸੂਰਤ ‘ਚ ਕੁੱਲ 46 ਏਕੜ ਰਕਬੇ ਤੋਂ 8.40 ਕਰੋੜ ਰੁਪਏ ਦਾ ਟਰਨਓਵਰ ਲੈਂਦੀ ਹੈ।

ਗੀਤਾਂਜਲੀ ਦੀ ਯੋਜਨਾ ‘ਚ ਖਾਸ ਗੱਲ ਇਹ ਹੈ ਖੇਤੀ ਲਈ ਜ਼ਮੀਨ ਖਰੀਦੀ ਨਹੀਂ ਬਲਕਿ ਕਿਸਾਨਾਂ ਤੋਂ ਹੀ ਆਰਗੈਨਿਕ ਖੇਤੀ ਵਾਸਤੇ ਲਈ ਗਈ ਹੈ ਅਤੇ ਇਸ ‘ਚ ਕੰਮ ਕਰਨ ਵਾਲੇ ਕਿਸਾਨ ਹੀ ਹਨ। ਫਾਰਮੀਜਨ ਨਾਲ ਕਿਸਾਨ 50-50 ਸਾਂਝੇਦਾਰੀ ਕਰਦੇ ਹਨ ਅਤੇ ਓਹਨਾ ਨੂੰ ਵੀ ਇਸ ਦਾ ਫਾਇਦਾ ਮਿਲਦਾ ਹੈ । ਜਿਸ ਨਾਲ ਗ੍ਰਾਹਕਾਂ ਨੂੰ ਪਲਾਟ ਦੇ 2,500 ਰੁਪਏ ਵਸੂਲ ਹੋ ਜਾਂਦੇ ਹਨ। ਹੁਣ ਗੀਤਾਂਜਲੀ ਵਲੋਂ Whatsapp ਦੀ ਮਦਦ ਨਾਲ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਵਧਾਉਣ ‘ਚ ਲੱਗੀ ਹੈ ।